ਆਪਣੇ ਦਰ ਦਾ ਬਣਾਲੇ ਭਿਖਾਰੀ , ਜਿੰਨੇ ਤੈਂ ਸੁਆਸ ਦਿੱਤੇ ਨੇ
ਆਪਣੇ ਰੰਗ ਵਿਚ ਰੰਗ ਕੇ ਲਗਾਂਦੀ , ਜਿੰਨੇ ਤੈਂ ਸੁਆਸ ਦਿੱਤੇ ਨੇ
ਦਾਤਾ ਜੀ , ਜਿੰਨੇ ਤੈਂ ਸੁਆਸ ਦਿੱਤੇ ਨੇ
ਹੱਥ ਰੱਖ ਦੇ ਤੂੰ ਸਫਰ ਟਪਾ ਦੇ , ਕੀਤੇ ਦੁਨੀਆਂ ਨਾਲ ਕੌਲ ਪੁਗਾਦੇ
ਚੜ੍ਹੀ ਰਹੇ ਤੇਰੇ ਨਾਮ ਦੀ ਖੁਆਰੀ
ਜਿੰਨੇ ਤੈਂ ਸੁਆਸ ਦਿੱਤੇ ਨੇ
ਦਾਤਾ ਜੀ , ਜਿੰਨੇ ਤੈਂ ਸੁਆਸ ਦਿੱਤੇ ਨੇ
ਮੇਰੇ ਮੇਰੇ ਕਰਦਾ ਰਹਿ ਗਿਆ , ਆਪਣੇ ਭੀ ਮੈਂ ਖੋਏ
ਜਿਹੜੇ ਯਾਰ ਬਣਾਏ ਇਥੇ , ਕੁੱਝ ਜਿੰਦਾ ਕੁੱਝ ਮੋਏ
ਰਹਾਂ ਬਣ ਤੇਰੇ ਡਰ ਦਾ ਸਵਾਲੀ ,
ਜਿੰਨੇ ਤੈਂ ਸੁਆਸ ਦਿੱਤੇ ਨੇ
ਦਾਤਾ ਜੀ , ਜਿੰਨੇ ਤੈਂ ਸੁਆਸ ਦਿੱਤੇ ਨੇ
ਕੂਕੁ ਯਾਦ ਰੱਖੀਂ , ਜਦੋਂ ਆਏ ਦੁਨੀਆਂ ਤੇ , ਸਾਰੇ ਹੀ ਖੁਸ਼ਬਾਰ ਹੋਏ
ਜਦੋਂ ਚਲਿਆ ਮੈਂ ਨਾਲ ਚਾਲ ਦੁਨੀਆਂ , ਸਾਰੇ ਰਿਸ਼ਤੇ ਨਾਤੇ ਤਾਰ ਤਾਰ ਹੋਏ
ਹੁਣ ਸਫ਼ਰਾਂ ਦੇ ਕਰਦੇ ਨਬੇੜੇ
ਜਿੰਨੇ ਤੈਂ ਸੁਆਸ ਦਿੱਤੇ ਨੇ
ਦਾਤਾ ਜੀ , ਜਿੰਨੇ ਤੈਂ ਸੁਆਸ ਦਿੱਤੇ ਨੇ
.png)
1 Comments
👍
ReplyDelete