ਸਭ ਰੋਣ ਉਦਾਸੀਆਂ ਭਰਦੇ ਨੇ

ਮੈਂ ਪਾਵਾਂ ਗਿੱਧਾ ਹਾਸੇ ਦਾ

ਜਦੋਂ ਬਸ ਮੇਰੇ ਵਿਚ ਹੈ ਕੁਜ ਨੀ

ਫਿਰ ਸੋਗ ਮਨਾਵਾਂ ਕਾਸੇ ਦਾ



ਇਥੇ ਰਾਜੇ ਰੰਕ ਬਣਾਉਦੇ ਰਹੇ 

ਖਿਆਲਾਂ ਦੇ ਮਹਿਲ ਵਸਾਉਂਦੇ ਰਹੇ

ਉਹਨਾਂ ਭੀ ਸੋਚੇ ਉਹ ਪਲ ਕਦੇ

ਮਸਲੇ ਨੀ ਹੋਣੇ ਹੱਲ ਕਦੇ

ਅੱਜ ਭੀ ਛੱਡ ਤੇ ਕਲ ਭੀ ਛੱਡ 

ਬਿਨ ਕੱਪੜੀ ਦੇਣਾ ਇਥੋਂ ਕੱਢ

ਕੀ ਫੈਇਦਾ ਚਲਦੀ ਲਾਸ਼ੇ ਦਾ

ਮੈਂ ਪਾਵਾਂ ਗਿੱਧਾ ਹਾਸੇ ਦਾ

ਜਦੋਂ ਬਸ ਮੇਰੇ ਵਿਚ ਹੈ ਕੁਜ ਨੀ

ਫਿਰ ਸੋਗ ਮਨਾਵਾਂ ਕਾਸੇ ਦਾ