ਤੇਰੀਆਂ ਯਾਦਾਂ ਜਿਉਂਦਿਆਂ ਕੇ ਮੋਇਆਂ , ਮੈਨੂੰ ਨਹੀਂ ਪਤਾ ,

ਤੇਰੀ ਯਾਦ ਚ ,ਕਦੋਂ ਅੱਖੀਆਂ ਰੋਈਆਂ , ਮੈਨੂੰ ਨਹੀਂ ਪਤਾ 

ਧੋਖੇ ਵਾਲਿਆਂ ਗੱਲਾਂ ਕਦ ਹੋਈਆਂ , ਮੈਨੂੰ ਨਹੀਂ ਪਤਾ 

ਤੋਹਮਤਾਂ ਵਾਲਿਆਂ ਕਿਉਂ ਪੰਡਾ ਢੋਈਆਂ , ਮੈਨੂੰ ਨਹੀਂ ਪਤਾ 

ਚੇਹਰੇ ਦੀਆਂ ਕਦੋਂ ਹਾਸੀਆਂ ਖੋਈਆਂ , ਮੈਨੂੰ ਨਹੀਂ ਪਤਾ 

ਕਦੋਂ ਪਿੱਠਾਂ ਤੇ ਮੇਰੇ ਖੰਜਰ ਮਾਰੇ  , ਮੈਨੂੰ ਨਹੀਂ ਪਤਾ

ਨਾਮੋ ਕਦੋਂ ਬਦਨਾਮ ਹੋਇਆ , ਮੈਨੂੰ ਨਹੀਂ ਪਤਾ 

ਇਕੋ ਗੱਲ ਚੇਤੇ ਹੈ ਸੱਜਣਾ , ਪਿੱਠ ਪਿੱਛੋਂ ਤੂੰ ਦਿਤਾ ਧੋਖਾ 

ਕਾਤੋਂ , ਮੈਨੂੰ  ਨਹੀਂ ਪਤਾ ?????????????????

ਦੱਸ ਤਾਂ ਜਾਂਦਾ ਮੇਰਾ ਕਸੂਰ ਕੀ ਸੀ 

ਹੁਣ ਕਿੰਨੇ ਦਿਨ ਜੀਣਾ , ਮੈਨੂੰ ਨਹੀਂ ਪਤਾ   

#ਕੂਕੁ ਦੀ ਦੁਨੀਆਂ