ਇਕ ਖਤ ਪਿਆਰੀ ਭੈਣ ( ਸਿਸਟਰ ) ਦੇ ਨਾ .......
ਅਸੀਂ ਮੁੜ ਵਤਨੀ ਨਈਓਂ ਆਉਣਾ , ਭਾਗਾਂ ਵਿੱਚ ਲੱਗੇ ਜਿੰਦਰੇ , ਭੈਣੇ ਮੇਰੀਏ । .....
ਰਹਿਗੀ ਬਣਕੇ ਏਹ ਜਿੰਦਗੀ ਖਿਲੌਣਾ , ਭਾਗਾਂ ਵਿੱਚ ਲੱਗੇ ਜਿੰਦਰੇ , ਭੈਣੇ ਮੇਰੀਏ। .....
ਯਾਦ ਕਰ ਮਾਪਿਆਂ ਨੂੰ , ਦਿਨ ਗਿਣਦੇ ਰਹੇ ,
ਰੂਹਾਂ ਦੇ ਖਿਆਲਾਂ ਵਿੱਚ, ਚਿਣਦੇ ਰਹੇ ,
ਲੱਗੇ ਸਮਾਂ ਚੰਦ ਦਿਨ ਦਾ ਪਰਾਉਣਾ ,
ਭਾਗਾਂ ਵਿੱਚ ਲੱਗੇ ਜਿੰਦਰੇ , ਭੈਣੇ ਮੇਰੀਏ। ....
ਅਸੀਂ ਮੁੜ ਵਤਨੀ ਨਈਓਂ ਆਉਣਾ , ਭਾਗਾਂ ਵਿੱਚ ਲੱਗੇ ਜਿੰਦਰੇ , ਭੈਣੇ ਮੇਰੀਏ । .....
ਛੱਡ ਗਈ ਰਾਹਾਂ ਵਿੱਚ , ਜਿਹਨੂੰ ਭਾਗਾਂ ਭਰੀ ਕਹਿੰਦੇ ਸੀ ,
ਸਾਡੀਆਂ ਖਿਆਲਾਂ ਵਿੱਚ , ਪਰੀ ਬਣ ਰਹਿੰਦੀ ਸੀ ,
ਛੱਡ ਦਿਲਾ ਹੁਣ , ਕਿਸੇ ਨੂੰ ਨਹੀਓ ਚਾਹੁਣਾ ,
ਭਾਗਾਂ ਵਿੱਚ ਲੱਗੇ ਜਿੰਦਰੇ , ਭੈਣੇ ਮੇਰੀਏ। ....
ਅਸੀਂ ਮੁੜ ਵਤਨੀ ਨਈਓਂ ਆਉਣਾ , ਭਾਗਾਂ ਵਿੱਚ ਲੱਗੇ ਜਿੰਦਰੇ , ਭੈਣੇ ਮੇਰੀਏ । .....
ਭੈਣ ਭਾਈ ਬੂਹੇ ਵੱਲ, ਤੱਕਦੇ ਰਹੇ,
ਥਾਂ ਥਾਂ ਦੀ ਧੂੜ ਉਹ ਫੱਕਦੇ ਰਹੇ ,
ਕਹਿੰਦੇ ਮਿਲ ਜੇ ਕੁਕੂ , ਫਿਰ ਨਈਓਂ ਖੋਣਾ ,
ਭਾਗਾਂ ਵਿੱਚ ਲੱਗੇ ਜਿੰਦਰੇ , ਭੈਣੇ ਮੇਰੀਏ। ....
ਅਸੀਂ ਮੁੜ ਵਤਨੀ ਨਈਓਂ ਆਉਣਾ , ਭਾਗਾਂ ਵਿੱਚ ਲੱਗੇ ਜਿੰਦਰੇ , ਭੈਣੇ ਮੇਰੀਏ । .....
ਮਾਂ ਤੇਰੀ ਕੁਖੋਂ , ਦੁਬਾਰਾ ਕੀਤੇ ਜੰਮੀਏ ,
ਪੂਰੇ ਕਰੀਏ ਸੁਪਨੇ , ਜੋ ਰਹਿ ਗਏ ਅੰਮੀਏ ,
ਫਿਰ ਬਹਿ ਬਾਪੂ ਨਾਲ , ਸਾਈਕਲ ਤੇ ਗੇੜਾ ਲਾਉਣਾ ,

0 Comments