ਅਸੀਂ ਆਮ ਘਰਾਂ ਦੇ ਮੁੰਡੇ , ਤਾਹੀਓਂ ਬਰਦਾਸ਼ਤ ਨਹੀਂ ਹੁੰਦੇ || #bhagwantmann #bhagwant mann @aamadmiparty

 ਅਸੀਂ ਆਮ ਘਰਾਂ ਦੇ ਮੁੰਡੇ , ਤਾਹੀਓਂ ਬਰਦਾਸ਼ਤ  ਨਹੀਂ ਹੁੰਦੇ 

ਕੋਈ ਸਾਈਕਲ ਉਤੇ ਘੁੰਮਦਾ ਏ  , ਕੋਈ ਮੱਥਾ ਉਸਦਾ ਚੁੰਮਦਾ ਏ  

ਕੋਈ ਰਾਹ ਜਾਂਦੇ ਨੂੰ ਰੋਕ ਲਵੇ , ਥਾਈਂ  ਖੜ੍ਹ ਕੇ ਦੁਖੜਾ ਸੁਣਦਾ ਏ 

ਊਨਾ ਢਾਹਤੇ ਬੁਰਜ ਖਾਲਿਫ਼ ਜਹੇ , ਜਿਹੜੇ ਕਹਿੰਦੇ ਸੀ ਅਸੀਂ ਨਹੀਂ ਢਹਿੰਦੇ 

ਅਸੀਂ ਆਮ ਘਰਾਂ ਦੇ ਮੁੰਡੇ , ਤਾਹੀਓਂ ਬਰਦਾਸ਼ਤ  ਨਹੀਂ ਹੁੰਦੇ 

ਸਰਕਾਰ ਤਾਂ ਸਾਡੇ ਚਾਚੇ ਦੀ , ਕਦੇ ਤਾਏ ਦੀ ਕਦੇ ਭਾਪੇ ਦੀ 

ਕਦੇ ਬੀਬੀ ਦੀ ਕਦੇ ਬਾਬੇ ਦੀ  , ਜਾਂ ਨਵੇਂ ਜੰਮੇ ਹੋਏ ਕਾਕੇ ਦੀ 

ਸੁੱਟ ਅਸਮਾਨੋਂ ਥੱਲੇ ਰਗੜੇ , ਜਿਹੜੇ ਲੋਕਾਂ ਨਾਲ ਸੀ ਖੈਂਦੇ  , 

ਅਸੀਂ ਆਮ ਘਰਾਂ ਦੇ ਮੁੰਡੇ , ਤਾਹੀਓਂ ਬਰਦਾਸ਼ਤ  ਨਹੀਂ ਹੁੰਦੇ 

ਹਾਲੇ ਭੀ ਬੇਸ਼ਰਮੀ ਵਾਲੇ , ਚੇਹਰੇ ਨਾਲ ਮੁਸਕਾਉਂਦੇ ਨੇ,

ਬਾਜ ਨੇ ਆਉਂਦੇ ਕੰਜਰ ਸਾਲੇ , ਹਰ ਜਗ੍ਹਾ ਟਕਰਾਉਂਦੇ ਨੇ 

ਲੋਕਾਂ ਜਿਹੜੇ ਨਕਾਰ ਦਿਤੇ , ਫਿਰਦੇ ਨੇ ਥਾਂ ਥਾਂ ਖਹਿੰਦੇ 

ਅਸੀਂ ਆਮ ਘਰਾਂ ਦੇ ਮੁੰਡੇ , ਤਾਹੀਓਂ ਬਰਦਾਸ਼ਤ  ਨਹੀਂ ਹੁੰਦੇ 

ਰਿਸ਼ਵਤ ਵਾਲਾ ਰਾਜ ਨਹੀਂ , ਕੋਈ ਬੇਸ਼ਰਮੀ ਦਾ ਤਾਜ ਨਹੀਂ ,

ਹਰ ਗੱਲ ਪੰਜਾਬੇ ਹਿਤ ਦੀ ਐ , ਤਾਂਹੀ ਪਬਲਿਕ ਦਾ ਦਿਲ ਜਿੱਤਦੀ ਐ 

ਹੁਣ ਥਾਂ ਥਾਂ ਮੱਥੇ ਰਗੜਦੇ ਨੇ  , ਜਿਹੜੇ ਲੋਕਾਂ ਨੇ , ਨੇ ਭੰਡੇ ,

ਅਸੀਂ ਆਮ ਘਰਾਂ ਦੇ ਮੁੰਡੇ , ਤਾਹੀਓਂ ਬਰਦਾਸ਼ਤ  ਨਹੀਂ ਹੁੰਦੇ 

#ਕੂਕੁ ਦੀ ਦੁਨੀਆਂ  #kukudiduniya

Post a Comment

0 Comments