ਹੁਸਨ ਤੇਰੇ ਦਾ ਜਾਦੂ
ਮੇਰੇ ਜਿਸਮ ਦੇ ਵਿੱਚ ਸਮਾਇਆ
ਮਹਿਕ ਹਮੇਸ਼ਾਂ ਆਂਵਦੀ
ਜਿਵੇਂ ਇਤਰਾਂ ਵਿੱਚ ਨਹਾਇਆ
ਯਾਦ ਹਮੇਸ਼ਾਂ ਰਹੇਗਾ
ਪਲ ਪਲ ਨਾਲ ਬਿਤਾਇਆ
ਰੋਮ ਰੋਮ ਤੇ ਤੇਰਾ ਨਾ ਲਿਖ
ਕਹਿ ਦੀਓ ਸਖੀਆਂ ਸਈਆਂ
ਰੋਕੀ ਰੱਖੀਂ ਇਸ ਵੱਖਤ ਨੂੰ
ਮਿਲਣ ਦੀਆਂ ਇਹ ਘੜੀਆਂ
ਅੱਖ ਖੁਲੀ ਤਾਂ ਖੜ੍ਹੀ ਇਕੱਲੀ
ਬਣ ਮੈਂ ਝੱਲ ਬਲੱਲੀ
ਵਾਹ ਰੇ ਕਿਸਮਤ , ਮੈਂ ਭੀ ਬਣਗੀ ਬਿਨ ਦਾਣੇ ਦੀ ਛਲ਼ੀ ||

0 Comments