ਅੱਜ ਮੇਰਾ ਚੰਨ ਰੋਇਆ ਲਗਦੈ
ਬਦਲਾਂ ਓਹਲੇ ਹੋਇਆ ਲਗਦੈ
ਦੂਰ ਦਰੇਡੇ ਵੱਸਦਾ ਚਾਹੇ
ਲਗੇ ਕੋਲ ਖਲੋਆ' ਲਗਦੈ
ਅੱਜ ਮੇਰਾ ਚੰਨ ਰੋਇਆ ਲਗਦੈ
ਬਦਲਾਂ ਓਹਲੇ ਹੋਇਆ ਲਗਦੈ
ਠੋਡੀ ਉਤੇ ਤਿਲ ਸੀ ਓਹਦੇ
ਵੇਖ ਅਸੀਂ ਦਿਲ ਓਥੇ ਹੀ ਖੋ ਗਏ
ਪਤਾ ਨਹੀਂ ਕਦੋਂ ਓਹਦੇ ਹੋ ਗਏ
ਥਾਂ ਹੀ ਦਿਲ ਦੀ ਧੜਕਣ ਰੁਕੀ ,
ਲਗੇ ਬੇਬਸ ਹੋਇਆ ਲਗਦੈ
ਅੱਜ ਮੇਰਾ ਚੰਨ ਰੋਇਆ ਲਗਦੈ
ਬਦਲਾਂ ਓਹਲੇ ਹੋਇਆ ਲਗਦੈ
ਮਿੱਠੇ ਮਿੱਠੇ ਬੋਲ ਸੀ ਬੋਲੇ
ਫਿਰ ਸ਼ਰਤਾਂ ਦੇ ਪਤੇ ਖੋਲ੍ਹੇ
ਬਹਿ ਕੱਠੇ ਫਿਰ ਦੁੱਖ ਸੁੱਖ ਫੋਲੇ
ਨਜਰਾਂ ਓਹਦੀਆਂ ਝੁਕੀਆਂ ਏਦਾਂ
ਕੋਈ ਤਾਂ ਰਾਜ ਲਕੋਇਆ ਲਗਦੈ
ਅੱਜ ਮੇਰਾ ਚੰਨ ਰੋਇਆ ਲਗਦੈ
ਬਦਲਾਂ ਓਹਲੇ ਹੋਇਆ ਲਗਦੈ
ਚਲੇ ਸੀ ਅਸੀਂ ਇਸ਼ਕੀ ਰਾਹੇ
ਵਾ ਚਲੇ ਜਿਧਰੋਂ ਦੀ ਚਾਹੇ
ਲਗਦੈ ਸਾਨੂੰ ਲੱਗ ਗਈ ਆਹ ਏ
ਅੱਖੀਆਂ ਮੇਰੀਆਂ ਨਮ ਨੇ ਹੋਈਆਂ
ਲਗੇ ਨੀਰ ਵਿੱਚੋਂ ਪਿਆ ਵਗਦੈ
ਅੱਜ ਮੇਰਾ ਚੰਨ ਰੋਇਆ ਲਗਦੈ
ਬਦਲਾਂ ਓਹਲੇ ਹੋਇਆ ਲਗਦੈ
ਓਹਦੀ ਚਾਅਹ ਵਿੱਚ ਮੇਰੀ ਚਾਅਹ ਸੀ
ਪਰ ਉਹ ਹੋ ਗਈ ਬੇਵਫਾ ਸੀ
ਬੋਲ ਬੋਲੇ ਸੀ ਝੂਠੇ ਉਸਨੇ
ਕੇਹਂਦੀ ਕੁਕੂ ਨਾਲ ਸੀ ਫੱਬਦੈ
ਅੱਜ ਮੇਰਾ ਚੰਨ ਰੋਇਆ ਲਗਦੈ
ਬਦਲਾਂ ਓਹਲੇ ਹੋਇਆ ਲਗਦੈ
ਦੂਰ ਦਰੇਡੇ ਵੱਸਦਾ ਚਾਹੇ
ਲਗੇ ਕੋਲ ਖਲੋਆ' ਲਗਦੈ
ਅੱਜ ਮੇਰਾ ਚੰਨ ਰੋਇਆ ਲਗਦੈ
ਬਦਲਾਂ ਓਹਲੇ ਹੋਇਆ ਲਗਦੈ
#kukudiduniya

0 Comments