ਜਿੰਦਗੀ ਤੇ ਸਬਰ ਦੀ , ਦੋਸਤੀ ਬੜੀ ਗੂੜੀ ਐ
ਨਾਲ ਜਿਨ੍ਹਾਂ ਚਲੇ , ਓਹਨਾ ਸਾਥ ਭੀ ਜਰੂਰੀ ਐ
ਸਾਥ ਚੰਗਾ ਮਿਲ ਜਾਏ , ਸਾਹ ਚਲ ਪੈਂਦੇ ਨੇ
ਮਿਲਣ ਵਿਚਾਰਾਂ ਉਦੋਂ ਰਾਹ , ਚੱਲ ਪੈਂਦੇ ਨੇ
ਵੱਜਣ ਤੇ ਠੋਕਰ , ਨਾ ਮੱਥੇ ਪਾਈ ਤਿਊੜੀ ਐ
ਜਿੰਦਗੀ ਤੇ ਸਬਰ ਦੀ , ਦੋਸਤੀ ਬੜੀ ਗੂੜੀ ਐ
ਨਾਲ ਜਿਨ੍ਹਾਂ ਚਲੇ , ਓਹਨਾ ਸਾਥ ਭੀ ਜਰੂਰੀ ਐ
ਰੁਕਦੇ ਨਾ ਕਦਮ , ਨਾ ਥੱਕਦੇ ਨਾ ਰਾਸਤੇ
ਜਿਉਣ ਲਗੇ ਅਸੀਂ , ਜਦੋਂ ਇਕ ਦੂਜੇ ਵਾਸਤੇ
ਥੋੜੀ ਨੋਕ ਝੋਕ , ਵਿੱਚ ਰਾਸਤੇ ਜਰੂਰੀ ਐ
ਜਿੰਦਗੀ ਤੇ ਸਬਰ ਦੀ , ਦੋਸਤੀ ਬੜੀ ਗੂੜੀ ਐ
ਨਾਲ ਜਿਨ੍ਹਾਂ ਚਲੇ , ਓਹਨਾ ਸਾਥ ਭੀ ਜਰੂਰੀ ਐ
ਜਾਪਦੀ ਹਸੀਨ ਸਾਡੀ , ਜੋੜੀ ਇਸ ਜਗ ਤੋਂ
ਬਿਨ ਟੂਟੇ ਨਿਭ ਜਾਵੇ , ਸੁਖ ਮੰਗੇ ਰਬ ਤੋਂ
ਕਦੇ ਰੁਸੇ ਕਦੇ ਮੰਨੇ , ਓਹਦੀ ਮਜਬੂਰੀ ਐ
ਜਿੰਦਗੀ ਤੇ ਸਬਰ ਦੀ , ਦੋਸਤੀ ਬੜੀ ਗੂੜੀ ਐ
ਨਾਲ ਜਿਨ੍ਹਾਂ ਚਲੇ , ਓਹਨਾ ਸਾਥ ਭੀ ਜਰੂਰੀ ਐ
ਇੱਕ ਦੂਜੇ ਵਲ ਤੱਕ , ਨਾਲ ਸਬਰਾਂ ਦੇ ਕੱਟਦੇ
ਪੂਣੀ ਵਾਂਗ ਪਿਆਰ ਵਾਲੀ, ਤੰਦ ਰਹੀਏ ਵਟਦੇ
ਕਦੇ ਕਦੇ ਸਾਹਾਂ ਚ , ਦੂਰੀ ਭੀ ਜਰੂਰੀ ਐ
ਜਿੰਦਗੀ ਤੇ ਸਬਰ ਦੀ , ਦੋਸਤੀ ਬੜੀ ਗੂੜੀ ਐ
ਨਾਲ ਜਿਨ੍ਹਾਂ ਚਲੇ ਕੁਕੂ , ਸਾਥ ਭੀ ਜਰੂਰੀ ਐ ||
#ਕੁਕੂ ਦੀ ਦੁਨੀਆਂ
.jpeg)
0 Comments