ਲੇਖਾਂ ਵਿਚ ਲਿਖਿਆ ਪੂਰ ਗਿਆ
ਬਿਨ ਪੁਰੀ ਗਲੋਂ ਹੋ ਦੂਰ ਗਿਆ
ਵਿੱਚੋਂ ਵਿਚੇ ਛੱਡ ਗਿਆ ,ਤੂੰ ਏਦਾਂ ਕਿਉਂ ਕਰਿਆ
ਆਪਾਂ ਦੋਨੋ ਬੈਠ ਮੁਕਾਲਾਂਗੇ , ਗੁਸਾ ਨਾ ਕਰ ਅੜਿਆ
ਮੈਂ ਕਰਾਂ ਸਿੰਗਾਰ ਲਈ ਤੇਰੇ
ਨਾ ਦਿਸੇਂ ਮੈਨੂੰ ਤੂੰ ਵਿੱਚ ਵੇਹੜੇ
ਹੱਥੀਂ ਰੁੱਖ ਲਗਾ ਆਪਣੇ
ਛਾਂ ਮਾਨਣ ਨਾ ਖੜਿਆ
ਆਪਾਂ ਦੋਨੋ ਬੈਠ ਮੁਕਾਲਾਂਗੇ , ਗੁਸਾ ਨਾ ਕਰ ਅੜਿਆ
ਤੇਰੀ ਪਲ ਪਲ ਯਾਦ ਸਤਾਉਂਦੀ
ਨਿੱਤ ਤੈਨੂੰ ਫਿਰਾਂ ਮਨਾਉਂਦੀ
ਗੱਲ ਦਿੱਲ ਦੀ ਖੜ੍ਹ ਕੇ ਸੁਣ ਲੈਂਦਾ
ਤੈਤੋਂ ਇਨਾ ਨਾ ਸਰਿਆ
ਆਪਾਂ ਦੋਨੋ ਬੈਠ ਮੁਕਾਲਾਂਗੇ , ਗੁਸਾ ਨਾ ਕਰ ਅੜਿਆ
ਆਪਾਂ ਰੇਤੇ ਮਹਿਲ ਬਣਾਏ ਸੀ
ਲਹਿਰਾਂ ਚੜ੍ਹ ਵਿਚ ਸਮਾਏ ਸੀ
ਰਾਤ ਹਨੇਰੀ ਮੁੱਕ ਜਾਓ
ਜਦੋਂ ਸੂਰਜ ਆ ਚੜਿਆ
ਆਪਾਂ ਦੋਨੋ ਬੈਠ ਮੁਕਾਲਾਂਗੇ , ਗੁਸਾ ਨਾ ਕਰ ਅੜਿਆ
ਮੈਂ ਕੱਲੀ ਬੈਠੀ ਝਾਕਾਂ ਵੇ , ਦੁਨੀਆਂ ਕਰੇ ਮਜ਼ਾਕਾਂ ਵੇ
ਮੈਨੂੰ ਦੇ ਦੇ ਤਾਨੇ ਚੀਰ ਰਹੇ
ਸੀ ਹੱਕ ਚ ਤੂੰ ਖੜਿਆ
ਆਪਾਂ ਦੋਨੋ ਬੈਠ ਮੁਕਾਲਾਂਗੇ , ਗੁਸਾ ਨਾ ਕਰ ਅੜਿਆ
ਕੁੱਕੂ ਦਿੱਲ ਦੀ ਗੱਲ ਸੁਣਾਉਂਦਾ ਏ
ਕੀਤੇ ਹੋਏ ਕੌਲ ਪਗਾਉਂਦਾ ਏ
ਲਾਸ਼ਾਂ ਵਾਂਗੂ ਜੀ ਰਹੇ ਆਂ
ਤੇਤੋਂ ਜਾਵੇ ਨਾ ਜਰਿਆ
ਆਪਾਂ ਦੋਨੋ ਬੈਠ ਮੁਕਾਲਾਂਗੇ , ਗੁਸਾ ਨਾ ਕਰ ਅੜਿਆ
#kuku di duniya
0 Comments