ਅਸੀਂ ਤਾਂ ਜੋਬਨ ਰੁੱਤੇ ਮਰਨਾ , ਜਿੰਦ ਮੁਬਾਰਕ ਤੈਨੂੰ ਵੇ || #kukudiduniya #ashin tan joban rute marna

 ਅਸੀਂ ਤਾਂ ਜੋਬਨ ਰੁੱਤੇ ਮਰਨਾ , ਜਿੰਦ ਮੁਬਾਰਕ ਤੈਨੂੰ ਵੇ 

ਜਿਹੜੇ ਅੱਖੀਂ ਤੂੰ ਪਿਆ ਵਹਿੰਦਾ , ਕਦੇ ਨਾ ਵਿਖਣੇ ਤੈਨੂੰ ਵੇ 

ਰੱਬ ਕੋਲੋਂ ਮੈਂ ਜਾ ਕੇ ਪੁੱਛੂ , ਕਿਓਂ ਤੂੰ ਜਿੰਦ ਫਸਾਈ ਸੀ 

ਜਿਹਨਾਂ ਨਾਲ ਬਣਾਏ ਰਿਸ਼ਤੇ , ਕਾਤੋਂ ਬਣੇ ਕਸਾਈ ਸੀ 

ਜਿਹੜੇ ਢੰਗੀ ਤੂੰ ਮਿਲਾਏ ,ਉਹ ਢੰਗ ਨਾ ਜੱਚਦਾ ਮੈਨੂੰ ਵੇ 

ਅਸੀਂ ਤਾਂ ਜੋਬਨ ਰੁੱਤੇ ਮਰਨਾ , ਜਿੰਦ ਮੁਬਾਰਕ ਤੈਨੂੰ ਵੇ 

ਜਿਹੜੇ ਅੱਖੀਂ ਤੂੰ ਪਿਆ ਵਹਿੰਦਾ , ਕਦੇ ਨਾ ਵਿਖਣੇ ਤੈਨੂੰ ਵੇ 

ਰੰਗਿਆ ਮੈਨੂੰ ਇਸ਼ਕੇ ਵਿੱਚ ਵੇ , ਰੂਹਾਂ ਦੀ ਪਾ ਸਾਂਝ ਕੁੜੇ

ਜਦੋਂ ਲੋੜ ਡਾਡੀ ਸੀ ਸੱਜਣਾ , ਸਾਡੇ ਤੋਂ ਕਿਓਂ ਮੁੱਖ ਮੋੜੇ 

ਦਿੱਤੀ ਵਿੱਚ ਨਿਸ਼ਾਨੀ ਇਸ਼ਕੇ , ਰੋਲੀਂ ਨਾ ਤੂੰ ਓਹਨੂੰ ਵੇ 

ਅਸੀਂ ਤਾਂ ਜੋਬਨ ਰੁੱਤੇ ਮਰਨਾ , ਜਿੰਦ ਮੁਬਾਰਕ ਤੈਨੂੰ ਵੇ 

ਜਿਹੜੇ ਅੱਖੀਂ ਤੂੰ ਪਿਆ ਵਹਿੰਦਾ , ਕਦੇ ਨਾ ਵਿਖਣੇ ਤੈਨੂੰ ਵੇ 

ਯਾਰਾ ਨਾ ਕਦੇ ਇਸ਼ਕ ਚ ਰੰਗਿਓ , ਡਾਢਾ ਦੁੱਖ ਪੈਂਦਾ ਸਹਿਣਾ 

ਕਦੇ ਗੁਮਾਨ ਨਾ ਜੋਬਨ ਕਰੀਏ , ਸਦਾ ਨਾਲ ਨਾ ਇਹ ਰਹਿਣਾ 

ਕਿਸੇ ਰੂਹ ਦਾ ਸਾਥੀ ਬਣਕੇ , ਵਿੱਚ ਸਕੂਨੇ ਰੈਹਲੀਂ ਵੇ 

ਅਸੀਂ ਤਾਂ ਜੋਬਨ ਰੁੱਤੇ ਮਰਨਾ , ਜਿੰਦ ਮੁਬਾਰਕ ਤੈਨੂੰ ਵੇ 

ਜਿਹੜੇ ਅੱਖੀਂ ਤੂੰ ਪਿਆ ਵਹਿੰਦਾ , ਕਦੇ ਨਾ ਵਿਖਣੇ ਤੈਨੂੰ ਵੇ 

ਕੂਕੁਆ ਜਿੰਦਗੀ ਸਫਰ ਨਿਭਾਉਣਾ , ਕਰ ਲੈ ਕੋਈ ਧੰਦਾ ਵੇ 

ਬਿਨ ਨੋਟਾਂ ਬੇਕਦਰੀ ਹੋਣੀ  , ਭਾਂਵੇਂ ਲੱਖ ਬਣ ਚੰਗਾ ਵੇ 

ਵਿੱਚ ਪਾਣੀ ਦੇ ਪਾਣੀ ਘੁਲਿਆ , ਵੱਖ ਕਦੇ ਨਾ ਹੋਇਆ ਵੇ 

ਅਸੀਂ ਤਾਂ ਜੋਬਨ ਰੁੱਤੇ ਮਰਨਾ , ਜਿੰਦ ਮੁਬਾਰਕ ਤੈਨੂੰ ਵੇ 

ਜਿਹੜੇ ਅੱਖੀਂ ਤੂੰ ਪਿਆ ਵਹਿੰਦਾ , ਕਦੇ ਨਾ ਵਿਖਣੇ ਤੈਨੂੰ ਵੇ 

#kuku di duniya

Post a Comment

0 Comments