ਦਿਲ ਦਾ ਸੌਦਾ ਜੇ ਕੀਤਾ ਨਾ ਹੁੰਦਾ , ਤਾਂ ਸਬਰਾਂ ਦਾ ਘੁੱਟ ਪੀਤਾ ਨਾ ਹੁੰਦਾ
ਬੇਤਾਰ ਰਿਸ਼ਤੇ ਨਾਤੇ ਨਾ ਹੁੰਦੇ , ਉਕਾਤੋਂ ਵੱਧ ਕੇ ਜੇ ਝਾਕੇ ਨਾ ਹੁੰਦੇ ,
ਗੁਡੀਆਂ ਪਟੋਲਿਆਂ ਦੇ ਟੁੱਟਦੇ ਨਾ ਬੁੰਦੇ , ਵੱਢਦੇ ਨਾ ਰੁੱਖ ਨਾ ਉਡਦੇ ਪਰਿੰਦੇ ,
ਸੋਚਾਂ ਦਾ ਗੱਲ ਘੁੱਟ ਜੀ ਨਾ ਹੁੰਦਾ ,
ਦਿਲ ਦਾ ਸੌਦਾ ਜੇ ਕੀਤਾ ਨਾ ਹੁੰਦਾ , ਤਾਂ ਸਬਰਾਂ ਦਾ ਘੁੱਟ ਪੀਤਾ ਨਾ ਹੁੰਦਾ
ਕਿੰਜ ਪਛਾਣਾ ਮੈਂ ਆਪਣਾ ਸਵਾਲੀ , ਬਣਿਆ ਕਾਤੋਂ ਬੇਵਖਤ ਮਵਾਲੀ ,
ਕਿਹਨੂੰ ਮੈਂ ਪੂਜਾ ਥਾਂ ਥਾਂ ਰੱਬ ਨੇ , ਧੱਕੇ ਖਾ ਖਾ ਜਖ਼ਮੀ ਹੋਏ ਪੱਬ ਨੇ ,
ਬੇਕਦਰੇ ਹੋ ਕੇ ਭੀ ਚੱਲ ਨਾ ਹੁੰਦਾ ,
ਦਿਲ ਦਾ ਸੌਦਾ ਜੇ ਕੀਤਾ ਨਾ ਹੁੰਦਾ , ਤਾਂ ਸਬਰਾਂ ਦਾ ਘੁੱਟ ਪੀਤਾ ਨਾ ਹੁੰਦਾ
ਜਿੰਦਗੀ ਦਾ ਸੌਦਾ ਜਿਨ੍ਹਾਂ ਲਈ ਕੀਤਾ , ਛੱਡ ਗਏ ਇਕੱਲਾ ' ਕੁਕੂ ' ਮਨ ਮੀਤਾ ,
ਯਾਦਾਂ ਵਿੱਚ ਰਹਿਣਾ ਸਿਖ ਨਾ ਹੋਵੇ , ਮਤਲੱਬ ਦੀ ਜਦੋਂ ਖਿੱਚ ਨਾ ਹੋਵੇ ,
ਸੂਲਾਂ ਤੇ ਪੈਰਾਂ ਨੂੰ ਰੱਖ ਨਾ ਹੁੰਦਾ ,
ਦਿਲ ਦਾ ਸੌਦਾ ਜੇ ਕੀਤਾ ਨਾ ਹੁੰਦਾ , ਤਾਂ ਸਬਰਾਂ ਦਾ ਘੁੱਟ ਪੀਤਾ ਨਾ ਹੁੰਦਾ
ਰੂਹਾਂ ਦੀ ਸਾਂਝ ਬਣਾ ਕੇ ਸੀ ਬੈਠੇ , ਆਪਣਾ ਵਜ਼ੂਦ ਹਰਾ ਕੇ ਸੀ ਬੈਠੇ ,
ਫੁੱਲਾਂ ਨੂੰ ਭੁੱਲ ਬਣਾ ਕੇ ਸੀ ਬੈਠੇ , ਆਪਣਾ ਆਪ ਗਵਾ ਕੇ ਸੀ ਬੈਠੇ ,
ਦੋ ਪਲ ਜੀਅ ਲੈਂਦੇ, ਝੋਕਾ ਸੁੱਖ ਦਾ ਹੁੰਦਾ ,
ਦਿਲ ਦਾ ਸੌਦਾ ਜੇ ਕੀਤਾ ਨਾ ਹੁੰਦਾ , ਤਾਂ ਸਬਰਾਂ ਦਾ ਘੁੱਟ ਪੀਤਾ ਨਾ ਹੁੰਦਾ
#kukudiduniya
.png)
0 Comments