ਬਣ ਕੁੜੀ ਦੁਨੀਆਂ ਤੇ ਆਈ
ਘਰ ਵਿੱਚ ਸਾਰੇ ਮੱਚੀ ਦੁਹਾਈ , ਬਣ ਕੁੜੀ ਦੁਨੀਆਂ ਤੇ ਆਈ
ਸੱਭ ਦੇ ਚੇਹਰੇ ਲਟਕ ਰਹੇ ਸੀ , ਕਿਸੇ ਨਾ ਖੁਸ਼ੀ ਮਨਾਈ
ਬਣ ਕੁੜੀ ਦੁਨੀਆਂ ਤੇ ਆਈ
ਬਸ ਇਕ ਮਾਂ ਦੇ ਚੇਹਰੇ ਤੇ ਹੀ , ਖੁਸ਼ੀ ਦੇ ਭਾਗ ਸੀ ਜਾਗੇ
ਦੁਖੜਾ ਮਾਂ ਦਾ ਕੋਈ ਦਾ ਵੇਖੇ , ਕਹਿੰਦੇ ਇਹ ਨਾਭਾਗ ਏ
ਮਾਂ ਨੇ ਖੂਨ ਦੇ ਨਾਲ ਸੀ ਸੀਚੀ , ਚੁੱਕ ਸੀਨੇ ਨਾਲ ਲਾਈ
ਬਣ ਕੁੜੀ ਦੁਨੀਆਂ ਤੇ ਆਈ
ਪਾਲਿਆ ਮੈਨੂੰ ਪੁੱਤਰਾਂ ਵਾਂਗ , ਮਨ ਵਿੱਚ ਉਠੇ ਕਈ ਸਵਾਲ
ਕਿਦਾਂ ਮੈਂ ਹੁਣ ਫਰਜ਼ ਨਿਭਾਮਾਂ , ਮਾਪਿਆਂ ਦਾ ਨਾ ਰੋਸ਼ਨ ਕਰ ਜਾਵਾਂ
ਰਖੂੰ ਪੱਗ ਪਿਉ ਦੀ ਉਪਰ , ਮਨ ਵਿੱਚ ਪੱਕ ਪਕਾਈ
ਬਣ ਕੁੜੀ ਦੁਨੀਆਂ ਤੇ ਆਈ
ਸਕੂਲ ਜਦੋਂ ਮੈਂ ਪੜ੍ਹਨੇ ਪਾਈ , ਮਾਪਿਆਂ ਨੇ ਇੱਕ ਗੱਲ ਸਮਝਾਈ
ਸਾਡੇ ਘਰ ਦੀ ਇਜੱਤ ਭੀ ਤੂੰ , ਨਾਲੇ ਧਨ ਪਰਾਈ
ਗੱਲ ਸੀ ਡੂੰਗੀ , ਸਮਝ ਨਾ ਪਾਈ
ਬਣ ਕੁੜੀ ਦੁਨੀਆਂ ਤੇ ਆਈ
ਪੜ੍ਹ ਲਿਖ ਕੇ ਮੈਂ ਬਣ ਗਈ ਅਫਸਰ , ਨਵ ਰਿਸ਼ਤੇ ਹੁਣ ਬਣਦੇ ਅਕਸਰ
ਕੁੱਝ ਰਿਸ਼ਤੇ ਮੇਰੀ ਰੀਸ ਨੇ ਕਰਦੇ , ਕੁੱਝ ਮੇਰੇ ਤੇ ਰਹਿੰਦੇ ਸੜਦੇ
ਪਰ ਹੁਣ ਭਰਦੇ ਹੱਕ ਗਵਾਹੀ
ਬਣ ਕੁੜੀ ਦੁਨੀਆਂ ਤੇ ਆਈ
ਆਖ਼ਰ ਉਹ ਦਿਨ ਭੀ ਆਇਆ , ਲਾੜਾ ਜਦੋਂ ਵਿਆਬਣ ਆਇਆ
ਮੈਂ ਤਾਂ ਸੀ ਮਾਂ ਪਿਓ ਦਾ ਤਾਰਾ , ਸਭਨਾ ਦਾ ਫਿਰ ਮਨ ਭਰ ਆਇਆ
ਹੱਕ ਆਪਣੇ ਪਿੱਛੇ ਛੱਡ ਆਈ
ਬਣ ਕੁੜੀ ਦੁਨੀਆਂ ਤੇ ਆਈ
ਸਹੁਰੇ ਘਰ ਜਦੋਂ ਪੈਰ ਮੈਂ ਪਾਇਆ , ਸਭਨਾ ਨੇ ਅੱਖੀਆਂ ਤੇ ਬਿਠਾਇਆ
ਨਵੀ ਨਵੇਲੀ ਦੁਲਹਨ ਸੀ ਮੈਂ , ਭਾਗਾਂ ਭਰਿਆ ਸਮਾਂ ਸੀ ਆਇਆ
ਕਹਿੰਦੇ ਹੁਣ ਲਕਸ਼ਮੀ ਘਰ ਆਈ
ਬਣ ਕੁੜੀ ਦੁਨੀਆਂ ਤੇ ਆਈ
ਹੁਣ ਜਦੋਂ ਮੈਂ ਮਾਂ ਬਣ ਗਈ ਆਂ , ਬੱਚਿਆਂ ਲਈ ਮੈਂ ਛਾਂ ਬਣ ਗਈ ਆਂ
ਕੁੱਝ ਨਵੇਂ ਪੁਰਾਣੇ ਰਿਸ਼ਤੇ , ਮੈਂ ਸੀ ਉਹ ਢੁਕਦੇ ਸੀ ਜਿਸਤੇ
ਕਿਓਂ ਕਹਿੰਦੇ ਸੀ ਧਨ ਪਰਾਇਆ , ਗੱਲ ਮੇਰੇ ਹੁਣ ਸਮਝ ਸੀ ਆਈ
ਬਣ ਕੁੜੀ ਦੁਨੀਆਂ ਤੇ ਆਈ
ਸੱਭਦੇ ਚਿਹਰੇ ਲਟਕ ਰਹੇ ਸੀ ਕਿਸੇ ਨਾ ਖੁਸ਼ੀ ਮਨਾਈ ,ਬਣ ਕੁੜੀ ਦੁਨੀਆਂ ਤੇ ਆਈ

0 Comments