ਅੱਧੀ ਰਾਤ ਸੀ ਕਹਿਰ ਵਰਤਾਉਣ ਲੱਗੀ

 ਅੱਧੀ ਰਾਤ ਸੀ ਕਹਿਰ ਵਰਤਾਉਣ ਲੱਗੀ 




ਅੱਧੀ ਰਾਤ ਸੀ ਕਹਿਰ ਵਰਤਾਉਣ ਲੱਗੀ 

ਚੂੜੇ  ਵਾਲੀ ਹਾਲੇ ਚੂੜਾ ਸੀ  ਲਾਹੁਣ ਲੱਗੀ 

ਵੰਡੀਆਂ ਪਾਉਣ ਵਾਲੇ ਬੂਹਾ ਖੜਕਾਉਣ ਲਗੇ 

ਲੁੱਟਣ  ਵਾਲੇ ਭੀ ਦਾਉ ਲਾਉਣ ਲਗੇ 


ਅੱਖੀਆਂ ਸਾਹਮਣੇ ਬੜਾ ਹਨ੍ਹੇਰ ਹੋਇਆ 

ਸ਼ੋਹਰ ਪਿਆ ਸੀ ਮੰਜੇ ਤੇ ਢੇਰ ਹੋਇਆ 

ਵਾਰੀ ਮੇਰੀ ਸੀ ਹੁਣ ਮੈਂ ਸੁਨ ਹੋ ਗਈ 

ਸ਼ਰੇਆਮ ਫਿਰ ਚੂੜੇ ਦੀ ਭਨ ਹੋ ਗਈ 


ਮਾਂ ਬਾਪ ਲਈ ਪਲਾਂ ਚ ਨ੍ਹੇਰ ਹੋਇਆ 

ਕਹਿੰਦੇ ਏਹ ਸੀ ਨਵਾਂ ਸਵੇਰ ਹੋਇਆ 

ਜਿਹੜੇ ਪਿੰਡ ਦੀ ਏਕਤਾ ਦਾ ਝੂਲੇ ਜੰਡਾ 

ਲਾਸ਼ ਬਣ ਪਿਆ ਸੀ ਸੱਥ ਚ ਹਰ ਬੰਦਾ 


ਕਹਿੰਦੇ  ਦੇਸ਼ ਆਜ਼ਾਦ ਕਰਾ ਦਿਤਾ 

ਸਾਨੂ ਜਿਉਂਦਿਆਂ ਹੀ ਮਰਵਾ ਦਿਤਾ 

ਕੁੱਝ ਬੈਠਣ ਲਈ ਕੁਰਸੀਆਂ ਤੇ ਚਾਹ ਅੰਦਰ 

ਮੇਰਾ ਪੰਜਾਬ ਹੀ ਫਾਹੇ ਲੈ ਦਿੱਤਾ 



 


Post a Comment

0 Comments