ਓਹਦੀ ਏ ਤਲਾਸ਼ ਮੈਨੂੰ ਕੀਤੇ ਮਿਲ ਜਾਵੇ || Let me search for him #kukufm#kukudiduniya #punjabikavita



ਓਹਦੀ ਏ ਤਲਾਸ਼ ਮੈਨੂੰ, ਕੀਤੇ ਮਿਲ ਜਾਵੇ

ਓਦਾਂ ਹੀ ਬਣ ਖਾਸ ਮੈਨੂੰ
ਕੀਤੇ ਮਿਲ ਜਾਵੇ





ਦੇਖ ਚੇਹਰਾ ਮੇਰਾ ਉਹ ਸ਼ਰਮਾ ਜਾਵੇ
ਓਹੀ ਸੜਕ ਰਾਸਤੇ ਉਹ ਫਿਰ ਆਵੇ
ਅੰਮਾ ਪਿੱਛੇ ਲੁਕ ,ਤੱਕਣੀ ਕਰ ਟੇਢੀ
ਵੇਖ ਬਣੀ ਪੱਗ ਰੰਗਾ ਸੂਟ ਪਾਵੇ
ਓਹਦੀ ਏ ਤਲਾਸ਼ ਮੈਨੂੰ
ਕੀਤੇ ਮਿਲ ਜਾਵੇ
ਓਦਾਂ ਹੀ ਬਣ ਖਾਸ ਮੈਨੂੰ
ਕੀਤੇ ਮਿਲ ਜਾਵੇ

ਵੇਹੜੇ ਵਿਚ ਉਹ ਬੈਠੀ , ਧੁੱਪ ਸੀ ਸਿਖਰਾਂ ਦੀ
ਧੂਣੀ ਬਾਲ੍ਹੀ ਬੈਠੀ ਸੀ, ਉਹ ਬੇਫਿਕਰਾਂ ਦੀ
ਹਲਕੀ ਹਵਾ ਦੇ ਨਾਲ ਜ਼ੁਲਫ ਬਣੇ ਲਹਿਰੀਆ
ਮੁੜਕਾ ਚੋਂਦਾ ਵੇਖ , ਚੇਹਰਾ ਖਿਲ ਜਾਵੇ
ਓਹਦੀ ਏ ਤਲਾਸ਼ ਮੈਨੂੰ
ਕੀਤੇ ਮਿਲ ਜਾਵੇ
ਓਦਾਂ ਹੀ ਬਣ ਖਾਸ ਮੈਨੂੰ
ਕੀਤੇ ਮਿਲ ਜਾਵੇ



ਬੈਠੀ ਫੁੱਲਾਂ ਸੇਜ ਤੇ ਬਣ ਕੇ ਕਲੀ,
ਭੋਰ ਫਿਰੇ ਘੁੰਮਦਾ ਓਹ ਮਨੋ ਖਿੱਲੀ,
ਅਸਮਾਨ ਚ ਤਾਰੇ ਪਾਉਂਦੇ ਕਿੱਕਲੀ,
ਕੁੱਕੂ ਜਦੋਂ ਉਹ ਚੂੜਾ ਖੜਕਾਵੇ ,
 ਓਹਦੀ ਏ ਤਲਾਸ਼ ਮੈਨੂੰ
ਕੀਤੇ ਮਿਲ ਜਾਵੇ
ਓਦਾਂ ਹੀ ਬਣ ਖਾਸ ਮੈਨੂੰ
ਕੀਤੇ ਮਿਲ ਜਾਵੇ

#kukudiduniya #kukufm




Post a Comment

0 Comments