ਜੀ ਮੇਰਾ ਕਰੇ , 

ਓਹਨੂੰ ਰੁਸੀ ਨੂੰ ਮਨਾਉਣ ਦਾ 






ਮਿੱਤਰਾ ਪਿਆਰਾਂ ਨੂੰ ਦਿਲ ਦੀ ਸੁਣਾਉਣ ਦਾ 

ਇਕ ਵਾਰੀ ਮਿਲ , ਭਰ ਘੁੱਟ ਜਫੀ ਪਾਣ ਦਾ ,

ਜੀ ਮੇਰਾ ਕਰੇ .......

ਰਹੇ ਉਹ ਰਾਸਤੇ ਨਾ ਰਾਹੀ ਜਾਣ ਵਾਲੇ 

ਰਾਹ ਵਿੱਚ ਰੁੱਕ , ਅੱਖਾਂ ਵਿੱਚ ਸ਼ਰਮਾਉਣ ਵਾਲੇ 

ਅੱਖਾਂ ਅੱਖਾਂ ਵਿੱਚ ਸੱਭ ਕੁੱਝ ਕਹਿ ਜਾਣ ਦਾ, 

ਜੀ ਮੇਰਾ ਕਰੇ  ........ 

ਰੱਖ ਉਹ ਕਿਤਾਬਾਂ , ਬਨੇਰੇ ਉਤੇ ਆਉਂਦੀ ਸੀ 

ਦੂਰ ਖੜ੍ਹੀ ਦੰਦੀਆਂ ਚ , ਚੂਨੀ ਉਹ ਦਬਾਉਂਦੀ ਸੀ 

ਬੜਾ ਮਜ੍ਹਾ ਆਉਂਦਾ , ਬੁਲੀਆਂ ਬੁਲੀਆਂ ਬੁਲ੍ਹ ਪਾਣ ਦਾ 

ਜੀ ਮੇਰਾ ਕਰੇ  ........ 


ਖੜੇ ਸੀ ਪਿਆਰ ਵਾਲੀ , ਛੱਤ ਉੱਤੇ ਪੀਂਗ ਪਾ ਕੇ 

ਇੱਕ ਚੰਦ ਦੂਰ , ਇੱਕ ਰੁਕਿਆ ਸੀ ਕੋਲ੍ਹ ਆ ਕੇ 

ਉਹ ਸੀ ਪਲ ਇਸ਼ਕੇ  ਅੱਗ ਨੂੰ ਬੁਜਾਉਣ ਦਾ 

ਜੀ ਮੇਰਾ ਕਰੇ  ........ 

ਜਿੱਥੇ ਵਸੇ ਯਾਰ  ਮੇਰੀ , ਰੂਹ ਉਥੇ ਵਸਦੀ 

ਰੱਬ ਕਰੇ ਫੁੱਲਾਂ ਵਾਂਗ , ਰਹੇ ਉਹ ਹੱਸਦੀ 

ਪਲ ਨਾ ਭੂਲੇ ਬਾਹਵਾ ਵਿੱਚ ਬਾਹਵਾਂ ਪਾਣ ਦਾ 

ਜੀ ਮੇਰਾ ਕਰੇ  ........ 


ਰੁਕਿਆਂ ਅਵਾਜਾਂ ਹੁਣ ਸ਼ੋਰ ਬੰਦ ਹੋ ਗਿਆ 

ਪਤਾ ਲੱਗਾ ਯਾਰ ਕੀਤੇ , ਹੋਰ ਮੰਗ ਹੋ ਗਿਆ 

ਟਾਇਮ ਭੀ ਨਾ ਦਿੱਤਾ ਓਹਨਾ , ਭੁੱਲ ਬਖਛਾਣ ਦਾ 

ਜੀ ਮੇਰਾ ਕਰੇ  ........