ਦਿਲ ਹੀ ਉਦਾਸ ਹੁਣ , ਬਾਕੀ ਸੱਭ ਖੈਰ ਐ #kukudiduniya

ਦਿਲ ਹੀ ਉਦਾਸ ਹੁਣ , ਬਾਕੀ ਸੱਭ ਖੈਰ ਐ 



ਛੱਡਿਆ ਸੀ ਓਹਨੇ ਸਾਨੂੰ , ਵਖਤਾਂ ਖਰਾਬਾਂ ਚ 

ਫੇਰ ਕਾਤੋਂ ਆਈ ਜਾਂਦੀ , ਵਾਰ ਵਾਰ ਖ਼ਾਬਾਂ ਚ 

ਪਿਆਰਾਂ ਵਿੱਚ ਵੰਡ ਧੋਖੇ , ਲਾਈ ਯਾਰੀ ਗੈਰ ਐ 

ਦਿਲ ਹੀ ਉਦਾਸ ਹੁਣ , ਬਾਕੀ ਸੱਭ ਖੈਰ ਐ 


ਹੋਵੇਂ ਨਾ ਉਦਾਸ ਕਦੇ  , ਅਸੀਂ ਸਾਰੇ ਦੁੱਖ ਵੰਡੇ 

ਨਜਰੀ ਨਾ ਆਏ ਤੈਨੂੰ  , ਮੇਰੇ ਪੈਰੀਂ ਲਗੇ ਕੰਡੇ 

ਬਦਨਾਮੀ ਵਾਲੀ ਕਾਤੋਂ , ਸਾਡੇ ਹਿੱਸੇ ਜ਼ਹਿਰ ਐ 

ਦਿਲ ਹੀ ਉਦਾਸ ਹੁਣ , ਬਾਕੀ ਸੱਭ ਖੈਰ ਐ 



ਰਾਹਾਂ ਤੇਰੀਆਂ  ਯਾਰਾ , ਪਲਕਾਂ ਵਿਛਾਉਂਦੇ ਰਹੇ 

ਸਾਨੂੰ ਛੱਡ ਗੈਰ ਤੇਰੇ , ਸੁਪਨੇ ਚ ਆਉਂਦੇ ਰਹੇ 

ਧੋਖਾ ਦੇਣ ਵਾਲਿਆ , ਕੱਢਿਆ ਕਿਉਂ ਵੈਰ ਐ 

ਦਿਲ ਹੀ ਉਦਾਸ ਹੁਣ , ਬਾਕੀ ਸੱਭ ਖੈਰ ਐ 


ਹੱਥਾਂ ਤੇਰੇਆਂ ਤੇ , ਕੋਰਾ ਕਾਜਗ ਫੜ੍ਹਾ ਰਿਹਾਂ ,

ਮਨ ਵਾਲੇ ਲਿਖੀ ਬੋਲ , ਤੇਰੀ ਜਿੰਦਗੀ ਚੋਂ ਜਾ ਰਿਹਾਂ ,

ਕੁੱਕੂ ਲਿੱਖੇ ਸੱਚ ਭਾਵੇਂ , ਚਲੀ ਝੂਠੀ ਲੈਹਰ ਐ ,

ਦਿਲ ਹੀ ਉਦਾਸ ਹੁਣ , ਬਾਕੀ ਸੱਭ ਖੈਰ ਐ 

#kukudiduniya











 


Post a Comment

0 Comments