ਸੱਜਣਾ ਵੇ ਤੇਰੀ ਥੋੜ ਲੱਗਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਜਦੋਂ ਆਵੇ ਤੇਰੀ ਯਾਦ , ਬੜੀ ਤੋੜ ਲੱਗਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਜਦੋਂ ਹੋਵਾਂ ਬੈਠ ਕੱਲਾ , ਸੋਚ ਹੋ ਜਾਵਾਂ ਝੱਲਾ
ਲੇਖ ਕਿਦਾਂ ਦੇ ਸੀ ਲਿੱਖੇ , ਮੇਰੀ ਜਿੰਦਗੀ ਚ ਅਲ੍ਹਾ
ਹੁਣ ਵੇਖ ਸੁੰਨਾ ਵੇਹੜਾ , ਸੀਨੇ ਅੱਗ ਲੱਗਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਜਦੋਂ ਆਵੇ ਤੇਰੀ ਯਾਦ , ਬੜੀ ਤੋੜ ਲੱਗਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਜੱਗ ਆਪਣਾ ਹੈ ਪਰ , ਮੇਰੇ ਲਈ ਬੇਗਾਨਾ ,
ਹੁਣ ਰੁਸਦਾ ਨਾ ਕੋਈ ਯਾਰਾ , ਕਿਹਨੂੰ ਮੈਂ ਮਨਾਵਾਂ ,
ਰਹਿੰਦੀ ਅੱਖੀਆਂ ਚੋਂ , ਹੰਜੂਆਂ ਦੀ ਨਦੀ ਵੱਗਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਜਦੋਂ ਆਵੇ ਤੇਰੀ ਯਾਦ , ਬੜੀ ਤੋੜ ਲੱਗਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਤੇਰੀ ਯਾਦ ਰਹਿਗੀ ਪੱਲੇ , ਦੁੱਖ ਸਦੀਆਂ ਦੇ ਮੱਲ੍ਹੇ
ਕਿਹਨੂੰ ਦਰਦ ਸੁਣਾਵਾਂ , ਹਾਲੇ ਜ਼ਖਮ ਨੇ ਅੱਲ੍ਹੇ
ਨੂਣ ਜਖਮਾਂ ਤੇ ਭੂਕੇ , ਇਹੀਓ ਰੀਤ ਜੱਗ ਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਜਦੋਂ ਆਵੇ ਤੇਰੀ ਯਾਦ , ਬੜੀ ਤੋੜ ਲੱਗਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਤੇਰੇ ਨਾਲ ਹੀ ਰੰਗਲਾ , ਇਹ ਦੁਨੀਆਂ ਦਾ ਖੇੜਾ
ਝੱਲ ਨਹੀਓ ਹੁੰਦਾ ਮੈਥੋਂ, ਤੇਰਾ ਇਹ ਵਿਛੋੜਾ
ਕੱਲੀ ਰੂਹ ਨਾਲ , ਪਿਆਰ ਦੀ ਨਾ ਜੋਤ ਜੱਗਦੀ ,
ਸੱਜਣਾ ਵੇ ਤੇਰੀ ਥੋੜ ਲੱਗਦੀ
ਜਦੋਂ ਆਵੇ ਤੇਰੀ ਯਾਦ , ਬੜੀ ਤੋੜ ਲੱਗਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਮੇਰੀ ਸੁਣੇ ਜੇ ਫ਼ਕੀਰ , ਪਾਦੇ ਪਿਆਰ ਦੀ ਲਕੀਰ
ਫਿਰ ਸ਼ਿਕਵਾ ਨਾ ਕੋਈ , ਭਾਵੇਂ ਚੁੱਕ ਲੇ ਸ਼ਰੀਰ
ਰਹੇ ਖੁਸ਼ ਜਿੱਥੇ ਰਹੇ , ਇਹੋ ਸੁੱਖ ਮੰਗਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਜਦੋਂ ਆਵੇ ਤੇਰੀ ਯਾਦ , ਬੜੀ ਤੋੜ ਲੱਗਦੀ
ਸੱਜਣਾ ਵੇ ਤੇਰੀ ਥੋੜ ਲੱਗਦੀ
ਕੂਕੁ

0 Comments