ਹਰ ਰਿਸ਼ਤਾ ਗਦਾਰ ਨੀ ਹੁੰਦਾ ||
ਬਿਨ ਗਲੋਂ ਤਕਰਾਰ ਨੀ ਹੁੰਦਾ ||
ਵੇਖੇ ਨੇ ਉਹ ਵਖਤਾਂ ਵਿੱਚ ਪਿਸਦੇ ,
ਘੁੱਟ ਘੁੱਟ ਉਹ ਰੱਖਦੇ ਹਾਉਕੇ ,
ਹਰ ਰਿਸ਼ਤਾ ਗਦਾਰ ਨੀ ਹੁੰਦਾ,
ਬਿਨ ਗਲੋਂ ਤਕਰਾਰ ਨੀ ਹੁੰਦਾ,
ਹਰ ਰਿਸ਼ਤਾ ਗਦਾਰ ਨੀ ਹੁੰਦਾ .....
ਜਦੋਂ ਤਿਓਹਾਰ ਆਵੇ ਰਾਖੀ ਦਾ ,
ਮੁੜ ਮੁੜ ਕੰਧਾਂ ਨੂੰ ਝਾਕੀਦਾ ,
ਕੋਈ ਮੇਰਾ ਬੂਹਾ ਖੜਕਾਵੇ
ਭਾਈ ਕਹਿ, ਮੂੰਹੋਂ ਬੋਲ ਸੁਣਾਵੇ
ਥੱਕੇ ਹੁਣ ਇੰਤਜ਼ਾਰ ਨੀ ਹੁੰਦਾ
ਹਰ ਰਿਸ਼ਤਾ ਗਦਾਰ ਨੀ ਹੁੰਦਾ
ਬਿਨ ਗਲੋਂ ਤਕਰਾਰ ਨੀ ਹੁੰਦਾ
ਹਰ ਰਿਸ਼ਤਾ ਗਦਾਰ ਨੀ ਹੁੰਦਾ .....
ਦੀਵਾਲੀ ਦਾ ਤਿਓਹਾਰ ਸੀ ਆਇਆ ,
ਮਨ ਮੇਰੇ ਨੂੰ ਕੁੱਝ ਨਾ ਭਾਇਆ ,
ਵਿੱਚ ਹੰਕਾਰੇ ਬੈਠਾ ਕਲਾ ,
ਪੈਸੇ ਦੇ ਚਕਰ ਵਿੱਚ ਝੱਲਾ ,
ਇਕੋ ਝੱਟਕੇ ਪਿਆਰ ਨੀ ਹੁੰਦਾ
ਹਰ ਰਿਸ਼ਤਾ ਗਦਾਰ ਨੀ ਹੁੰਦਾ
ਬਿਨ ਗਲੋਂ ਤਕਰਾਰ ਨੀ ਹੁੰਦਾ
ਹਰ ਰਿਸ਼ਤਾ ਗਦਾਰ ਨੀ ਹੁੰਦਾ .....
ਗ਼ਲਤੀ ਜੇ ਬੇਸਮਝੇ ਹੋ ਜੇ ,
ਕਿਸਮਤ ਦਾ ਉਹ ਵਾਰ ਨੀ ਹੁੰਦਾ
ਹਰ ਰਿਸ਼ਤਾ ਗਦਾਰ ਨੀ ਹੁੰਦਾ
ਬਿਨ ਗਲੋਂ ਤਕਰਾਰ ਨੀ ਹੁੰਦਾ
ਹਰ ਰਿਸ਼ਤਾ ਗਦਾਰ ਨੀ ਹੁੰਦਾ .....
ਭੈਣ ਭਰਾ ਦੇ ਰਿਸਤੇ ਨਾਤੇ
ਜੁੜ ਜਾਵਣ ਜੇ ਨਾਲ ਉਹ ਖਾਤੇ
ਖਾਤਿਆਂ ਵਿੱਚ ਤਾਂ ਪੈਂਦੀ ਵੰਡੀ
ਵੰਡੇ ਦਿਲਾਂ ਚ ਪਿਆਰ ਨੀ ਹੁੰਦਾ
ਹਰ ਰਿਸ਼ਤਾ ਗਦਾਰ ਨੀ ਹੁੰਦਾ
ਬਿਨ ਗਲੋਂ ਤਕਰਾਰ ਨੀ ਹੁੰਦਾ
ਹਰ ਰਿਸ਼ਤਾ ਗਦਾਰ ਨੀ ਹੁੰਦਾ .....
ਰਿਸਤੇ ਧੁਰੋਂ ਤੋਂ ਆਂਦੇ ਬਣਕੇ
ਮਾਲਾ ਬਣੇ ਹੋ ਕੱਠੇ ਮਕਣੇ
ਉਹ ਰਿਸ਼ਤਾ ਭੀ ਕੋਈ ਰਿਸ਼ਤਾ ਐ
ਜਿਸਦੇ ਵਿੱਚ ਤਕਰਾਰ ਨੀ ਹੁੰਦਾ
ਹਰ ਰਿਸ਼ਤਾ ਗਦਾਰ ਨੀ ਹੁੰਦਾ
ਬਿਨ ਗਲੋਂ ਤਕਰਾਰ ਨੀ ਹੁੰਦਾ
ਹਰ ਰਿਸ਼ਤਾ ਗਦਾਰ ਨੀ ਹੁੰਦਾ
.png)
0 Comments