ਸਾਡੇ ਕੋਲ ਗੱਲਾਂ ਤਾਂ ਨੇ ਸੱਜਣਾ ਵਥੇਰੀਆਂ , ਤੇਰੀਆਂ ਤੇ ਮੇਰੀਆਂ , ਮੇਰੀਆਂ ਤੇ ਤੇਰੀਆਂ

ਸਾਡੇ ਕੋਲ ਗੱਲਾਂ ਤਾਂ ਨੇ ਸੱਜਣਾ ਵਥੇਰੀਆਂ ,

ਤੇਰੀਆਂ  ਤੇ ਮੇਰੀਆਂ , ਮੇਰੀਆਂ ਤੇ ਤੇਰੀਆਂ 





ਉਮਰਾਂ ਹੰਢਾਇਆਂ ਅਸੀਂ, ਨਾਲ ਤੇਰੇ ਯਾਰਾ ਵੇ 

ਕਿੰਨੀਆਂ ਹੀ ਲੁਟੀਆਂ ਨੇ ਰੁੱਤਾਂ ਤੇ ਬਹਾਰਾਂ ਵੇ 

ਕਿੱਥੇ ਹੋਇਆ ਬੇਬਸ ,ਨਾ ਕਾਤੋਂ ਪਾਇਆਂ ਫੇਰੀਆਂ 

ਸਾਡੇ ਕੋਲ ਗੱਲਾਂ ਤਾਂ ਨੇ ਸੱਜਣਾ ਵਥੇਰੀਆਂ ,

ਤੇਰੀਆਂ  ਤੇ ਮੇਰੀਆਂ , ਮੇਰੀਆਂ ਤੇ ਤੇਰੀਆਂ 


ਦੁਨੀਆਂ ਸੀ ਮੇਰੀ ਯਾਰਾ , ਨਾਲ ਤੇਰੇ ਪਿਆਰਾਂ ਵੇ ,

ਤੇਰੇ ਲਈ ਛੱਡੀਆਂ ਸੀ , ਉੱਚੀਆਂ ਮੀਨਾਰਾਂ ਵੇ 

ਸੁਪਨੇ ਹੀ ਰਹਿਗੇ , ਜਦੋਂ ਚਲੀਆਂ ਹਨੇਰੀਆਂ 

ਸਾਡੇ ਕੋਲ ਗੱਲਾਂ ਤਾਂ ਨੇ ਸੱਜਣਾ ਵਥੇਰੀਆਂ ,

ਤੇਰੀਆਂ  ਤੇ ਮੇਰੀਆਂ , ਮੇਰੀਆਂ ਤੇ ਤੇਰੀਆਂ 


ਯਾਦ ਸਾਡੀ ਸੱਜਣਾ ਤੈਨੂੰ  , ਪੱਕਾ ਸਤਾਉਂਦੀ ਏ 

ਤਹਿ ਵਗੇ ਬੁਲ੍ਹੇ ਵਿੱਚੋਂ , ਪਿਆਰੀ ਮਹਿਕ ਆਉਂਦੀ ਏ 

ਨਜਰਾਂ ਟਿਕਾਈਆਂ , ਛੱਡ  ਖੁਲੇ ਬੂਹੇ ਬਾਰੀਆਂ 

ਸਾਡੇ ਕੋਲ ਗੱਲਾਂ ਤਾਂ ਨੇ ਸੱਜਣਾ ਵਥੇਰੀਆਂ ,

ਤੇਰੀਆਂ  ਤੇ ਮੇਰੀਆਂ , ਮੇਰੀਆਂ ਤੇ ਤੇਰੀਆਂ 


ਕਰਾਂਗੇ  ਉਡੀਕ ਅੰਤ ਤੱਕ ਮੇਰੇ ਯਾਰ ਦੀ 

ਭੁੱਲ ਨਹੀਓਂ ਹੁੰਦੀ , ਓਹੋ ਖੁਸ਼ਬੂ ਪਿਆਰ ਦੀ 

ਪਿਆਰ ਵਾਲੇ ਸੁਪਨੇ ਚ , ਕੁਕੂ ਲਾਵੇ ਤਾਰੀਆਂ 

ਸਾਡੇ ਕੋਲ ਗੱਲਾਂ ਤਾਂ ਨੇ ਸੱਜਣਾ ਵਥੇਰੀਆਂ ,

ਤੇਰੀਆਂ  ਤੇ ਮੇਰੀਆਂ , ਮੇਰੀਆਂ ਤੇ ਤੇਰੀਆਂ 

Post a Comment

0 Comments