ਕਿਵੇਂ ਮਿਲਣ ਮੈਂ ਆਵਾਂ ਬਾਪੂ , ਦਿਲ ਵਿੱਚ ਰਹਿ ਗਿਆ ਚਾਅ || How can I come to meet you, father, the desire remained in my heart || #kukudiduniya





Title: ਕਿਵੇਂ ਮਿਲਣ ਮੈਂ ਆਵਾਂ ਬਾਪੂ
(How Do I Meet You, Father)

Verse 1:
ਬਾਪੂ ਵੇ ਵਿੱਚ ਤਕਦੀਰਾਂ,
ਲਿਖਿਆ ਵਿੱਚ ਹੱਥ ਲਕੀਰਾਂ,
ਤੇਰਾ ਨਾਂ ਬਾਪੂ, ਮੇਰੀ ਮਾਂ ਬਾਪੂ,
ਮੇਰੀ ਭੈਣ ਤੇ ਮੇਰਾ ਭਰਾ।

ਕਿਵੇਂ ਮਿਲਣ ਮੈਂ ਆਵਾਂ ਬਾਪੂ,
ਦਿਲ ਵਿੱਚ ਰਹਿ ਗਿਆ ਚਾਅ।

Verse 2:
ਏਥੇ ਤਾਂ ਬੇਚੈਨ ਰਹਾਂ ਮੈਂ,
ਕੋਈ ਨਾ ਆਪਣਾ  ਜਾਪੇ,
ਕਈਆਂ ਦੇ ਨੇ ਟੁੱਟਗੇ ਰਿਸ਼ਤੇ,
ਤੁਰੇ ਜਹਾਨੋ ਮਾਪੇ।

ਮੈਂ ਬੇਚੈਨ, ਭਰੇ ਰਹਿੰਦੇ ਨੈਣ,
ਕੋਈ ਨਾ ਦਿਸਦਾ ਰਾਹ।
ਕਿਵੇਂ ਮਿਲਣ ਮੈਂ ਆਵਾਂ ਬਾਪੂ,
ਦਿਲ ਵਿੱਚ ਰਹਿ ਗਿਆ ਚਾਅ।

Verse 3:
ਤੇਰੀ ਨੂੰਹ ਰਾਣੀ ਭੀ ਬਾਪੂ,
ਪੈਸੇ ਉੱਤੇ ਡੁਲਗੀ,
ਡੁਬਦੀ ਕਿਸਤੀ ਦੇਖ ਕੇ,
ਉਹ ਭੀ ਰਿਸ਼ਤੇ ਨਾਤੇ ਭੁੱਲਗੀ।

ਰੁਲਗੇ ਪੋਤੇ, ਖਾਂਦੇ ਗੋਤੇ,
ਕੋਈ ਨਾ ਦੇਂਦਾ ਭਾਅ।
ਕਿਵੇਂ ਮਿਲਣ ਮੈਂ ਆਵਾਂ ਬਾਪੂ,
ਦਿਲ ਵਿੱਚ ਰਹਿ ਗਿਆ ਚਾਅ।

Verse 4:
ਬੱਚੇ ਪੁੱਛਦੇ ਭੂਆ ਫੁਫੜ,
ਰਿਸ਼ਤੇ ਕੀ ਨੇ ਹੁੰਦੇ ,
ਪੈਸੇ ਬਾਪੂ ਬਹੁਤ ਕਮਾਲੇ,
ਕਿਥੋਂ ਨੇ ਏਹ ਮਿਲਦੇ ।

ਮਾਂ ਮੈਂ ਲੱਭਾਂ, ਛਾਂ ਮੈਂ ਲੱਭਾਂ,
ਕੀਤੇ ਚੂਰੀ ਕੁੱਟ ਖੁਵਾ ।
ਕਿਵੇਂ ਮਿਲਣ ਮੈਂ ਆਵਾਂ ਬਾਪੂ,
ਦਿਲ ਵਿੱਚ ਰਹਿ ਗਿਆ ਚਾਅ।

Verse 5:
ਮਾਂ ਵਿਛੋੜਾ ਝੱਲ ਨਾ ਪਾਈ,
ਰੂਕਾ ਕੋਈ ਘੱਲ ਨਾ ਪਾਈ,
ਕੁਕੂ  ਵਿੱਚ ਵਿਛੋੜੇ ਤਪਿਆ,
ਸੁਪਨੇ ਦੇ ਵਿੱਚ ਵੇਖ ਕੇ ਮਾਈ।

ਦਰਦ ਆਪਣਾ ਦਿਲ ਵਿੱਚ ਰੱਖਕੇ,
ਕਹਿ ਗਈ ਅਲਵਿਦਾ।
ਕਿਵੇਂ ਮਿਲਣ ਮੈਂ ਆਵਾਂ ਬਾਪੂ,
ਦਿਲ ਵਿੱਚ ਰਹਿ ਗਿਆ ਚਾਅ।

Verse 6:
ਬਾਪੂ ਸਾਲ ਹੋ ਗਏ ਨੇ ਪੰਜੀ,
ਕੋਈ ਦੀਵਾਲੀ ਨਾ ਲੰਗੀ ਚੰਗੀ,
ਚੇਹਰੇ ਭੀ ਹੁਣ ਲਗੇ ਭੁਲਣ,
ਖ਼ਾਕ ਅਸੀਂ ਜ਼ਿੰਦਗੀ ਛੰਡੀ ।

ਇਕੋ ਬਾਪੂ ਆਖਰੀ ਇੱਛਾ,
ਤੇਰੀ ਬੁਕਲ 'ਚ ਨਿਕਲੇ ਸਾਹ।
ਕਿਵੇਂ ਮਿਲਣ ਮੈਂ ਆਵਾਂ ਬਾਪੂ,
ਦਿਲ ਵਿੱਚ ਰਹਿ ਗਿਆ ਚਾਅ।

#kukudiduniya






Post a Comment

0 Comments