ਰੂਹਾਂ  ਦੀ ਸਾਂਝ ਸੀ  ਮਿੱਤਰਾ , ਕਾਤੋਂ ਤੈਂ ਛੱਡਤੀ ਵੇ 

ਐਨੇ ਅਸੀਂ ਹੋ ਗਏ ਮਾੜੇ , ਦਿਲੋਂ ਹੀ ਕੱਢਤੀ ਵੇ 






ਯਾਦਾਂ ਨੂੰ ਰੋਲ ਗਿਆ ਸੀ , ਵਖਤਾਂ ਦਾ ਵਰੋਲਾ ਵੇ 

ਜਿਹਦੇ ਸੀ ਮੱਥੇ ਰਗੜੇ , ਕਿਥੇ ਆ ਮੌਲਾ ਵੇ


ਐਵੇਂ ਅਸੀਂ ਰਹੇ ਝਗੜਦੇ , ਫ਼ਾਇਦਾ ਕੋਈ ਕਢ ਗਿਆ

ਸਾਡੀਆਂ ਜੜ੍ਹਾਂ ਚ ਬਹਿਕੇ , ਟਾਹਣੀ ਉਹ ਵੱਢ ਗਿਆ


ਲੁਟਿਆ ਜਿਨਾਂ ਸ਼ਰੇ  ਬਜ਼ਾਰਾਂ, ਵਖਤਾਂ ਆਏ ਵੇਖਾਂਗੇ

ਰਹਿਮਤ ਬੱਸ ਰਹੇ ਖ਼ੁਦਾ ਦੀ, ਸਾਹਮਣੇ ਝੇਪਾਂਗੇ


ਤੇਰਾ ਮੁੱਖ ਵੇਖਣ ਲਈ, ਕਿੰਨਾ ਤਰਸਾਂਏਂਗਾ

ਜਦੋਂ ਅਸੀਂ ਛਡਗੇ ਦੁਨੀਆ, ਕਬਰਾਂ ਤੇ ਤਾਂ ਆਏਂਗਾ


ਕਾਲੀਆਂ ਰਾਤਾਂ ਨੂੰ ਛੱਡ , ਰੌਸ਼ਨੀ ਚਮਕੇਗੀ

 ਕਦੇ ਤਾਂ ਤੇਰੇ ਵੇਹੜੇ ਸੱਜਣਾ, ਝਾਂਜਰ ਮੇਰੀ ਛਣਕੇਗੀ 


ਦੁਨੀਆਂ ਛੱਡ ਜਾਣ ਤੋਂ ਪੈਂਹਲਾ, ਭੁੱਲਾਂ ਬਖ਼ਸ਼ਾ ਲੈਣ ਦੇ

ਇਕ ਵਾਰੀ ਮਿਲ ਕੇ ਸੱਜਣਾ , ਰੁਸਬਾ ਤਾਂ ਮੁਕਾ ਲੈਣ ਦੇ


ਐਵੇਂ ਨਾ ਤੁਰ ਜਾਈਏ ਜਹਾਨੋ , ਬਿਨ ਮੁੱਖੜਾ ਵੇਖੇ ਵੇ

ਕਿਦਾਂ ਦੀ ਲਿੱਖ ਤੀ ਕਿਸਮਤ , ਰੱਬ ਸਾਡੇ ਲੇਖੇ ਵੇ


ਹੁਣ ਨਹੀਓ ਝੱਲ  ਹੋ ਰਹੇ , ਦਿਲਾਂ ਦੇ ਵਿਛੋੜੇ ਵੇ

ਪਿਆਰ ਦੀ ਇਕ ਗਲਵਕੜੀ ,ਦੀ ਸੱਜਣਾ ਲੋੜ ਏ ਵੇ


 ਚਾੜ੍ਹ ਅਸਮਾਨੀਂ ਗੁੱਡੀ,  ਡੋਰ ਕਤੋਂ ਵੜ੍ਹਤੀ  ਵੇ 

ਰੂਹਾਂ ਦੀ ਸਾਂਝ ਸੀ ਮਿੱਤਰਾ , ਕਾਤੋਂ ਤੈਂ ਛੱਡਤੀ ਵੇ 


ਐਨੇ ਅਸੀਂ ਹੋ ਗਏ ਮਾੜੇ , ਦਿਲੋਂ ਹੀ ਕੱਢਤੀ ਵੇ. ...