ਹੁਣ ਜ਼ਿੰਦਗੀ ਦਿਆਂ ਮੋੜਾਂ ਤੇ, ਕੋਈ ਖੁਸ਼ੀ ਇਸ਼ਾਰਾ ਨਹੀਂ ਦੇਂਦੀ।
ਮੈਂ ਛੇੜਾਂ ਬਾਤ ਜੇ ਗੀਤਾਂ ਦੀ, ਮੇਰੀ ਕਲਮ ਹੁੰਗਾਰਾ ਨਹੀਂ ਦੇਂਦੀ।ਕੁੱਝ ਕਾਲੇ਼ ਬੱਦਲਾਂ ਨੂੰ ਤੱਕ ਕੇ, ਪਾ ਬੈਠੇ ਪੀਂਘ ਉਮੀਦਾਂ ਦੀ ,
ਅਸਮਾਨੀਂ ਤੱਕਦੇ ਨੈਣਾਂ ਨੂੰ, ਕੋਈ ਰੀਝ ਹੁਲਾਰਾ ਨਹੀਂ ਦੇਂਦੀ।
ਜਿਸ ਮੱਲਾਹ ਦੇ ਦਿਲ ਅੰਦਰ , ਤੂਫ਼ਾਨਾਂ ਦਾ ਸਤਿਕਾਰ ਨਹੀਂ,
ਤਕਦੀਰ ਵੀ ਉਸ ਦੀ ਬੇੜੀ ਨੂੰ, ਫਿਰ ਕੋਈ ਕਿਨਾਰਾ ਨਹੀਂ ਦੇਂਦੀ।
ਕਿੰਨੀ ਵਾਰ ਨੇ ਟੁੱਟਦੇ ਦੇਖੇ, ਉਸ ਅੰਬਰ ਦੀ ਬਸਤੀ ਤੋਂ ,
ਪਰ ਧਰਤੀ ਤੇ ਚਮਕਣ ਲਈ, ਇਹ ਕੋਈ ਸਿਤਾਰਾ ਨਹੀਂ ਦੇਂਦੀ।
ਕੁੱਝ ਦਿਨ ਪੌਣਾਂ ਵਿੱਚ ਲਹਿਰਾ ਕੇ, ਧਰਤੀ ਉੱਤੇ ਆ ਡਿੱਗਾ ਏ ,
ਟਾਹਣੀ ਵੀ ਇਸ ਪੱਤੇ ਨੂੰ , ਹੁਣ ਕੋਈ ਸਹਾਰਾ ਨਹੀਂ ਦੇਂਦੀ।
ਹਾਦਸਿਆਂ ਦੀ ਭੇਟ ਚੜ੍ਹਾ ਕੇ, ਹੋਣੀ ਦਿਲ ਦੇ ਪੰਛੀ ਨੂੰ ,
" ਕੁਕੂ " ਮੁੜ ਕੇ ਉੱਡਣ ਲਈ,ਇਹ ਪੰਖ ਦੋਵਾਰਾ ਨਹੀਂ ਦੇਂਦੀ।
.png)
0 Comments