ਕੀ ਬੁਨਿਆਦਾਂ ਤੇਰੀਆਂ || #kukudiduniya @neverquitpunjabi @kukufm @kuku @kukudikhani @storypunjabi #newpunjabisong2024

ਕੀਤੇ ਕਲੇ ਬਹਿ ਕੇ ਸੋਚੀਂ ਤੂੰ , ਤੇਰਾ ਕਿਸੇ ਭੀ ਸਾਥ ਨਿਭਾਉਣਾ ਨਹੀਂ 

ਤੂੰ ਠੱਗੀਆਂ ਮਾਰੇ ਜਿਹਨਾਂ ਲਈ , ਤੈਨੂੰ ਕੋਲੇ ਖੜੇ ਛਡਾਉਣਾ ਨੀ  

ਜਦ ਬੈੱਲ ਮਾਰਨੀ ਹੋਣੀ ਨੇ , ਦਾਸ ਕੇਹਰਿ ਕੋਠੜੀ ਲੁਕ ਜੇਂ ਗਾ 

ਕਿ ਬੁਨਿਆਦਾਂ ਤੇਰੀਆਂ , ਇਕ ਠੋਕਰ ਬਜ਼ੀ ਫੁਟਜੇਂ ਗਾ 

ਭਵ -ਸਾਗਰ  ਚੋਂ ਲੰਗ ਜੇਂ ਗਾ , ਤੇਰਾ ਏਨਾ ਲੰਬਾ ਗੋਤ ਨੀ 

ਬਾਗਾਂ ਦੇ ਵਿਚ ਸਦਾ ਨੀ ਰਹਿਣਾ , ਬੰਦਿਆਂ ਬੋਲਦਾ ਤੋਤਾ ਨੀ 

ਅਖੀਰ ਨੂੰ ਚੁੰਜ ਜਵਾਵ ਦੀਓ , ਦਸ  ਕਿੰਨੀਆਂ ਕੁ ਅੰਬੀਆਂ ਟੁੱਕ ਜੇ ਗਾ 

ਕਿ ਬੁਨਿਆਦਾਂ ਤੇਰੀਆਂ , ਇਕ ਠੋਕਰ ਬਜ਼ੀ ਫੁਟਜੇਂ ਗਾ 

ਤੂੰ ਕਿਹੜੇ ਬੈਗ ਦੀ ਮੂਲੀ ਐਂ , ਇਥੇ ਸਾਹ ਸ਼ਾਸਕ ਨਰ ਖੜੇ ਨਹੀਂ ,

ਹੋਣੀ ਦੇ ਅਗੇ ਹਾਰ ਗਏ, ਇਥੇ ਅਰਜੁਨ ਵਰਗੇ ਅੜੇ ਨਹੀਂ 

ਕੋਰੁ ਭੀ ਖਾਲੀ ਹੱਥ ਗਿਆ , ਕਿ ਵੱਧ ਓਸ ਤੋਂ ਲੁੱਟ ਜੇਂ ਗਾ 

 ਕਿ ਬੁਨਿਆਦਾਂ ਤੇਰੀਆਂ , ਇਕ ਠੋਕਰ ਬਜ਼ੀ ਫੁਟਜੇਂ ਗਾ 

ਇਹਨਾਂ  ਤੋਂ ਵੱਡਾ ਤੀਰਥ ਨਹੀਂ , ਮਾਂ ਪਿਓ ਦੀ ਸੇਵਾ ਕਰਿਆ ਕਰ 

ਤੈਨੂੰ ਜੱਗ ਦਿਖਾਇਆ ਜਿਨ੍ਹਾਂ ਨੇ, ਸਿਰ ਪੈਰਾਂ ਉਤੇ ਧਰਿਆ ਕਰ 

ਸਿੱਧਾ ਜਾਏਂਗਾ ਨਰਕਾਂ ਨੂੰ,  ਜੇ ਏਸ ਮੋੜ ਤੋਂ ਉਕਜੇਂ ਗਾ 

ਕਿ ਬੁਨਿਆਦਾਂ ਤੇਰੀਆਂ , ਇਕ ਠੋਕਰ ਬਜ਼ੀ ਫੁਟਜੇਂ ਗਾ 

ਕੁੱਜ ਹਿਸਾ ਆਪਣੀ ਜਿੰਦਗੀ ਦਾ , ਗੁਰੂ ਦੇ ਚਰਣੀ ਲਾ ਲੈ ਤੂੰ 

ਕੀ ਬਿਗੜਿਆ ਡੁਲਿਆਂ ਬੇਰਾਂ ਦਾ, ਚੱਕ ਝੋਲੀ ਦੇ ਵਿੱਚ ਪਾ ਲੈ ਤੂੰ 

ਫਿਰ ਕੀਮਤ ਪੈਜੂ ਹੀਰੇ ਦੀ, ਜਦ ਦਰ ਪੂਰੇ ਦੇ ਝੁਕਜੇਂ ਗਾ 

ਕਿ ਬੁਨਿਆਦਾਂ ਤੇਰੀਆਂ , ਇਕ ਠੋਕਰ ਬਜ਼ੀ ਫੁਟਜੇਂ ਗਾ 

ਬੰਦਿਆਂ  ਬਿਨ ਕਰਮ ਕਮਾਈਆਂ ਤੋਂ, ਓਹਦੇ ਡਰ ਤੇ  ਨੀਵਾਂ ਹੋਣਾ ਪਊ

 ਜੇ ਗੱਲ ਤੂੰ ਕੁਕੁਆ ਨਾ ਮਨੀ , ਹੱਥ ਮਾਰ  ਮੱਥੇ ਤੇ ਰੋਣਾ ਪਊ 

ਤੂੰ ਭੀ ਮੋਸਮੀ ਮੇਵਿਆ , ਆਈ ਪੱਤਝੜ ਦੇ ਵਿੱਚ ਸੁੱਕ ਜੇਂ ਗਾ 

ਕਿ ਬੁਨਿਆਦਾਂ ਤੇਰੀਆਂ , ਇਕ ਠੋਕਰ ਬਜ਼ੀ ਫੁਟਜੇਂ ਗਾ 

@kukudiduniya

Post a Comment

0 Comments