ਜਦੋਂ ਮੁੱਕੇ ਏਹਸਾਸ , ਰੂਹਾਂ ਵਿੱਚ ਹੋਣ ਦਾ


ਤੇਰੀ ਯਾਦ ਚ ਤਰਦਾ ਤਰਦਾ , ਤਰਿਆ  ਵਿੱਚ ਸਮੁੰਦਰਾਂ 

 ਮਿਲੀ ਜਦੋਂ ਹੁਣ ਲੱਗੀਆਂ ਉਮਰਾਂ , ਕਹਿੰਦੀ ਕਿਉਂ ਪਾਈਆਂ ਕਨੀ ਮੁੰਦਰਾਂ 


-- ਤੇਰੀ ਯਾਦ ਚ ਬਣਿਆ ਮੈਂ ਜੋਗੀ ਸੱਜਣਾ , ਹੁਣ ਉਮਰਾਂ ਦੇ ਰਹੇ ਨਾ , ਲੋਭੀ ਸੱਜਣਾ 

ਹੁਣ ਫਾਇਦਾ ਕੀ ਏ ਜਿੰਦਗੀ ਚ , ਕਾਵਾਂ ਰੋਲੀ ਪਾਉਣ ਦਾ 

ਜਦੋਂ ਮੁੱਕੇ ਏਹਸਾਸ , ਰੂਹਾਂ  ਵਿੱਚ ਹੋਣ ਦਾ

-- ਤੇਰੇ ਪਿੱਛੇ ਛੱਡ ਜੱਗ , ਅਸੀਂ ਹੋਏ ਸੀ ਅਲੱਗ 

ਤੋੜੀ ਰਿਸਤੇ ਦੀ ਡੋਰ , ਤੇਰੇ ਪਿੱਛੇ ਅਸੀਂ ਲੱਗ 

ਕੂਕੁ ਰੋਲਣਾ ਸੀ ਕੱਲਾ , ਫਾਇਦਾ ਕਿ ਸੀ ਸਾਂਝਾ ਪਾਉਣ ਦਾ 

ਹੁਣ ਮੁੱਕੇ ਏਹਸਾਸ , ਰੂਹਾਂ ਵਿੱਚ ਹੋਣ ਦਾ

ਹੁਣ ਫਾਇਦਾ ਕੀ ਏ ਜਿੰਦਗੀ ਚ , ਕਾਵਾਂ ਰੋਲੀ ਪਾਉਣ ਦਾ 

ਜਦੋਂ ਮੁੱਕੇ ਏਹਸਾਸ , ਰੂਹਾਂ ਵਿੱਚ ਹੋਣ ਦਾ

-- ਅਸੀਂ ਯਾਰਾ ਤੁਰ ਜਾਣਾ , ਛੱਡ ਰੰਗਲਾ ਏਹ ਜੱਗ ,

ਤੇਰੀ ਕੀਤੀ ਬੇਬਫਾਈ, ਯਾਦ ਰੱਖੂ ਸਾਰਾ ਜੱਗ 

ਕੀਤਾ ਕਿਹਨੂੰ ਕਿਹਨੂੰ ਵਾਧਾ ਸੀ , ਤੂੰ ਆਪਣਾ ਬਣਾਉਣ ਦਾ 

ਹੁਣ ਮੁੱਕੇ ਏਹਸਾਸ , ਰੂਹਾਂ ਵਿੱਚ ਹੋਣ ਦਾ

ਹੁਣ ਫਾਇਦਾ ਕੀ ਏ ਜਿੰਦਗੀ ਚ , ਕਾਵਾਂ ਰੋਲੀ ਪਾਉਣ ਦਾ 

ਜਦੋਂ ਮੁੱਕੇ ਏਹਸਾਸ , ਰੂਹਾਂ ਵਿੱਚ ਹੋਣ ਦਾ

-- ਅਸੀਂ ਜਿੰਦਗੀ ਡੋਰ ,ਨਾ ਫੜਾਈ ਕੇ ਹੋਰ

ਹੋਇਆ ਦਾਮਨ ਸੀ ਦਾਗੀ , ਝੂਠਾ ਪੈ ਗਿਆ ਸੀ ਛੋਰ ,

ਹੁਣ ਫੈਇਦਾ ਕੀ ਈ ਮੁੱਕਿਆ ਚ , ਮੂੰਹ ਚ ਪਾਣੀ ਪੌਣ ਦਾ 

ਹੁਣ ਮੁੱਕੇ ਏਹਸਾਸ , ਰੂਹਾਂ ਵਿੱਚ ਹੋਣ ਦਾ

ਹੁਣ ਫਾਇਦਾ ਕੀ ਏ ਜਿੰਦਗੀ ਚ , ਕਾਵਾਂ ਰੋਲੀ ਪਾਉਣ ਦਾ 

ਜਦੋਂ ਮੁੱਕੇ ਏਹਸਾਸ , ਰੂਹਾਂ ਵਿੱਚ ਹੋਣ ਦਾ

-ਕੁਕੂ ਦੀ ਦੁਨੀਆਂ 

Post a Comment

0 Comments